ਕੀ ਡੇਅਰੀ ਦਾ ਕੰਮ ਸ਼ੁਰੂ ਕਰਨ ਲਈ ਵੀ ਐਫ.ਐਸ.ਐਸ.ਆਈ. ਰਜਿਸਟਰੇਸ਼ਨ ਜਾਂ ਲਾਈਸੰਸ ਦੀ ਲੋੜ ਹੁੰਦੀ ਹੈ?

ਜੀ ਹਾਂ। ਭਾਰਤ ਦੇ ਫੂਡ ਸੇਫਟੀ ਐਂਡ ਸਟੈਂਡਰਡ ਨਿਯਮ ਦੇ ਅਨੁਸਾਰ ਭੋਜਨ ਉਤਪਾਦ ਨਾਲ ਜੁੜਿਆ ਕੋਈ ਵੀ ਕਾਰੋਬਾਰ ਕਰਨਾ ਹੈ ਤਾਂ ਰਜਿਸਟਰੇਸ਼ਨ ਜਾਂ ਲਾਈਸੰਸ ਲੈਣਾ ਪੈਂਦਾ ਹੈ।

ਜਦੋਂ ਕੋਈ ਉੱਦਮੀ ਕੰਮ ਸ਼ੁਰੂ ਕਰਦਾ ਹੈ ਅਤੇ ਵੱਧ ਤੋਂ ਵੱਧ ਰੋਜਾਨਾ 500 ਕਿਲੋ ਤੱਕ ਦਾ ਦੁੱਧ ਪ੍ਰੋਸੈਸ ਕਰਦਾ ਹੈ ਤਾਂ ਉਸ ਨੂੰ ਰਜਿਸਟਰੇਸ਼ਨ ਦੀ ਲੋੜ ਨਹੀਂ ਪੈਂਦੀ ਹੈ। 500 ਕਿਲੋ ਤੋਂ ਵੱਧ ਦੁੱਧ ਪ੍ਰੋਸੈਸ ਕਰਨ ਲਈ ਲਾਈਸੰਸ ਲੈਣਾ ਪੈਂਦਾ ਹੈ।

ਰਜਿਸਟਰੇਸ਼ਨ ਦੀ ਸਲਾਨਾ ਫੀਸ 100 ਰੁ: ਹੈ, ਜਦਕਿ ਲਾਈਸੰਸ ਦੀ ਫੀਸ 3000 ਤੋਂ 5000 ਰੁ: ਤੱਕ ਹੁੰਦੀ ਹੈ ਜੋ ਕਿ ਦੁੱਧ ਦੀ ਪ੍ਰੋਸੈਸਿੰਗ ਮਾਤਰਾ ਤੇ ਨਿਰਭਰ ਹੈ।

ਭਾਰਤ ਸਰਕਾਰ ਨੇ ਐਫ.ਐਸ.ਐਸ.ਆਈ. ਰਜਿਸਟਰੇਸ਼ਨ ਦੀ ਸਾਰੀ ਪ੍ਰਕਿਰਿਆ ਆਨਲਾਈਨ ਕਰ ਦਿੱਤੀ ਹੈ। ਡੇਅਰੀ ਉੱਦਮੀ https://foscos.fssai.gov.in ਤੇ ਜਾ ਕੇ ਆਵੇਦਨ ਦੇ ਸਕਦੇ ਹਨ।

ਐਸ.ਐਸ.ਐਸ.ਏ.ਆਈ. 30 ਦਿਨ ਦੇ ਅੰਦਰ ਆਵੇਦਨ ਦੀ ਅਰਜੀ ਨੂੰ ਮੰਜੂਰ ਜਾਂ ਫਿਰ ਖਾਰਜ਼ ਕਰਦੀ ਹੈ। ਜੇਕਰ 30 ਦਿਨ ਦੇ ਅੰਦਰ ਕੋਈ ਜਵਾਬ ਨਹੀਂ ਮਿਲਦਾ ਤਾਂ ਉੱਦਮੀ ਕੰਮ ਸ਼ੁਰੂ ਨਹੀਂ ਕਰ ਸਕਦਾ ਹੈ। ਉੱਦਮੀ ਨੂੰ ਆਵੇਦਨ ਦੀ ਅਰਜੀ ਮੰਜੂਰ ਹੋਣ ਤੋਂ ਬਾਅਦ ਕੰਮ ਸ਼ੁਰੂ ਕਰਨਾ ਚਾਹੀਦਾ ਹੈ।

ਜੀ ਨਹੀਂ। ਐਫ.ਐਸ.ਐਸ.ਏ.ਆਈ. ਨਿਯਮ ਦੇ ਅਨੁਸਾਰ ਦੁੱਧ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪਦਾਰਥ ਨਹੀਂ ਮਿਲਾਇਆ ਜਾ ਸਕਦਾ। ਦੁੱਧ ਵੱਚ ਮਿਲਾਵਟੀ ਪਦਾਰਥ ਪਾਏ ਜਾਣ ਤੇ ਉੱਦਮੀ ਨੂੰ ਸਜਾ ਵੀ ਹੋ ਸਕਦੀ ਹੈ।

ਦੁੱਧ ਦੀ ਸਾਂਭ- ਸੰਭਾਲ ਦਾ ਸਭ ਤੋਂ ਪਹਿਲਾ ਤਰੀਕਾ ਹੈ ਸਾਫ-ਸੁਥਰੇ ਢੰਗ ਨਾਲ ਦੁੱਧ ਦੀ ਚੁਆਈ ਕਰਨਾ। ਇਸ ਤੋਂ ਇਲਾਵਾ ਦੁੱਧ ਨੂੰ ਚੋਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਠੰਢਾ ਕਰਨਾ ਚਾਹੀਦਾ ਹੈ ਜਾਂ ਫਿਰ ਦੁੱਧ ਨੂੰ ਗਰਮ ਕਰਕੇ ਠੰਡਾ ਕਰਨਾ ਚਾਹੀਦਾ ਹੈ। ਦੁੱਧ ਦਾ 40C ਤੇ ਭੰਡਾਰਨ ਕਰਨ ਨਾਲ ਦੁੱਧ ਦੀ ਭੰਡਾਰਨ ਸਮਰੱਥਾ ਵੱਧ ਜਾਂਦੀ ਹੈ।

ਜੀ ਨਹੀਂ। ਦੁੱਧ ਵਿੱਚ ਕੋਈ ਵੀ ਹੋਰ ਤੇਲ ਨਹੀਂ ਮਿਲਾਈਆ ਜਾ ਸਕਦਾ। ਦੁੱਧ ਵਿੱਚ ਤੇਲ ਮਿਲਾਉਣ ਤੇ ਉਸ ਨੂੰ ਦੁੱਧ ਕਹਿ ਕੇ ਨਹੀਂ ਵੇਚ ਸਕਦੇ। ਇਸ ਤਰ੍ਹਾਂ ਕਰਨ ਤੇ ਐਫ.ਐਸ.ਐਸ.ਆਈ. ਵਜੋਂ ਜੁਰਮਾਨਾ ਲਗਾਇਆ ਜਾ ਸਕਦਾ ਹੈ ਜਾਂ ਫਿਰ ਸਜਾ ਵੀ ਹੋ ਸਕਦੀ ਹੈ।

ਦੁੱਧ ਵੇਚਣ ਸਮੇਂ ਸਿਰਫ਼ ਫੈਟ ਹੀ ਨਹੀਂ ਬਲਕਿ ਐਸ.ਐਨ.ਐਫ. ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਐਫ.ਐਸ.ਐਸ.ਆਈ. ਨੇ ਦੁੱਧ ਦੀਆਂ ਵੱਖ-ਵੱਖ ਸ਼੍ਰੇਣੀਆਂ ਪਰਿਭਾਸ਼ਿਤ ਕੀਤੀਆਂ ਹਨ ਅਤੇ ਉੱਦਮੀਆਂ ਨੂੰ ਉਸ ਦੇ ਅਨੁਸਾਰ ਹੀ ਦੁੱਧ ਵਿੱਚ ਫੈਟ ਜਾਂ ਐਸ.ਐਨ.ਐਫ. ਰੱਖਣੀ ਚਾਹੀਦੀ ਹੈ।

fe;w c?N (#) n?;Hn?BHn?cH (#)
rK 3.2 8.3
wZM 6.0 9.0
;N?AvovkJhIv 4.5 8.5
N'B 3 8.5
vpv N'B 1.5 9
;fewv d[ZX tZX s'A tZX 0H5 8.7
g{oh c?N tkbk d[ZX 6 9.0

ਪਨੀਰ ਬਣਾਉਣ ਲਈ ਐਫ.ਐਸ.ਐਸ.ਏ.ਆਈ. ਦੁਆਰਾ ਨਿਰਧਾਰਿਤ ਸਮੱਗਰੀ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ। ਲੈਕਟਿਕ ਐਸਿਡ, ਨਿੰਬੂ ਦਾ ਸੱਤ, ਸਿਰਕਾ, ਗਲੂਕੋਨੋ ਡੇਲਟਾ, ਲੈਕਟੇਨ ਜਾਂ ਫਿਰ ਪਨੀਰ ਦਾ ਪਾਣੀ ਵੀ ਇਸਤੇਮਾਲ ਕਰ ਸਕਦੇ ਹਾਂ।

ਸੁੱਕੇ ਦੁੱਧ ਵਿੱਚ ਪਾਣੀ ਮਿਲਾ ਕੇ ਦੁੱਧ ਬਣਾਇਆ ਜਾ ਸਕਦਾ ਹੈ। ਸੁੱਕੇ ਦੁੱਧ ਤੋਂ ਬਣੇ ਦੁੱਧ ਨੂੰ ਵੇਚਣ ਤੋਂ ਪਹਿਲਾਂ ਉਸ ਵਿੱਚ ਫੈਟ ਅਤੇ ਐਸ.ਐਨ.ਐਫ. ਦੀ ਮਾਤਰਾ ਐਫ.ਐਸ.ਐਸ.ਆਈ. ਦੇ ਨਿਯਮਾਂ ਦੇ ਅਨੁਸਾਰ ਦੁੱਧ ਦੀਆਂ ਵੱਖ-ਵੱਖ ਕਲਾਸਾਂ ਦੇ ਆਧਾਰ ਤੇ ਹੋਣੀ ਚਾਹੀਦੀ ਹੈ।

ਤਕਨੀਕੀ ਵਿਧੀ ਨਾਲ ਵਧੀਆ ਕੁਆਲਟੀ ਦਾ ਦਹੀਂ ਬਣਾਉਣ ਵਾਸਤੇ ਉਸ ਵਿੱਚ ਘੱਟੋ-ਘੱਟ 3% ਫੈਟ ਅਤੇ 10% ਐਸ.ਐਨ.ਐਫ. ਰੱਖਣੀ ਚਾਹੀਦੀ ਹੈ। ਦਹੀਂ ਵੇਚਣ ਸਮੇਂ ਇੱਕ ਹੋਰ ਖਾਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਦੁੱਧ ਵਿੱਚ ਜਿੰਨੀ ਫੈਟ ਹੈ, ਉਸ ਦੇ ਆਧਾਰ ਤੇ ਲੋਕਾਂ ਨੂੰ ਦੱਸ ਕੇ ਦਹੀਂ ਵੇਚਣਾ ਚਾਹੀਦਾ ਹੈ। ਜਿਵੇਂ ਕਿ ਜੇਕਰ ਦੁੱਧ ਵਿੱਚ 3% ਫੈਟ ਰੱਖਦੇ ਹਾਂ ਤਾਂ ਟੋਨਡ ਮਿਲਕ ਦਹੀਂ ਕਹਿ ਕੇ ਵੇਚਣਾ ਚਾਹੀਦਾ ਹੈ। ਜੇਕਰ ਇਸ ਨੂੰ ਦਹੀਂ ਕਹਿ ਕੇ ਵੇਚੋਗੇ ਤਾਂ ਸੈਂਪਲ ਭਰੇ ਜਾਣ ਤੇ ਸੈਂਪਲ ਫੇਲ ਹੋ ਜਾਂਦਾ ਹੈ। ਇੱਕਲਾ ਦਹੀਂ ਕਹਿ ਕੇ ਵੇਚਣ ਲਈ, ਉਸ ਵਿੱਚ ਘੱਟੋ-ਘੱਟ 45% ਫੈਟ ਹੋਣੀ ਚਾਹੀਦੀ ਹੈ।

ਦੁੱਧ ਦੀ ਫੈਟ ਅਤੇ ਐਸ.ਐਨ.ਐਫ. ਨੂੰ ਘਟਾਉਣ ਜਾਂ ਵਧਾਉਣ ਵਾਸਤੇ ਬੀਜਗਣਿਤ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ-ਕੱਲ ਮੋਬਾਇਲ ਵਾਲੀਆਂ ਐਪਲੀਕੇਸ਼ਨ ਵੀ ਹਨ, ਜਿੰਨਾ ਰਾਹੀਂ ਕਿਸਾਨ ਵੀਰ ਦੁੱਧ ਵਿੱਚ ਮੋਜੂਦ ਫੈਟ ਅਤੇ ਅਤੇ ਐਸ.ਐਨ.ਐਫ. ਭਰ ਕੇ, ਦੁੱਧ ਵਿੱਚੋਂ ਜਿੰਨੀ ਫੈਟ ਕੱਢਣੀ ਹੈ ਜਾਂ ਐਸ.ਐਨ.ਐਫ. ਮਿਲਾਉਣੀ ਹੈ ਦੇਖ ਸਕਦੇ ਹਨ।

ਦਹੀਂ ਦਾ ਪਾਣੀ ਛੱਡਣਾ ਇਕ ਆਮ ਗੱਲ ਹੈ। ਇਹ ਇੱਕ ਤਰ੍ਹਾਂ ਦੀ ਖ਼ਰਾਬੀ ਮੰਨੀ ਜਾਂਦੀ ਹੈ, ਜੋ ਕਿ ਉਪਭੋਗਤਾ ਨੂੰ ਪਸੰਦ ਨਹੀਂ ਆਉਂਦੀ। ਦਹੀਂ ਦੇ ਪਾਣੀ ਛੱਡਣ ਦੇ ਕਈ ਕਾਰਣ ਹੋ ਸਕਦੇ ਹਨ, ਜਿਸ ਦੀ ਰੋਕਥਾਮ ਨਾਲ ਦਹੀਂ ਦੀ ਇਹ ਖ਼ਰਾਬੀ ਨੂੰ ਰੋਕਿਆ ਜਾ ਸਕਦੀ ਹੈ।

  • ਦੁੱਧ ਦੀ ਐਸ.ਐਨ.ਐਫ. ਘੱਟੋ-ਘੱਟ 10% ਰੱਖਣਾ।
  • ਦਹੀਂ ਬਣਾਉਣ ਲਈ ਦੁੱਧ ਨੂੰ 90-1000c ਤੇ 5 ਤੋਂ 10 ਮਿੰਟ ਵਾਸਤੇ ਗਰਮ ਕਰਨਾ।
  • ਜਾਗ ਲਗਾਉਣ ਦੀ ਮਾਤਰਾ ਸਹੀ ਰੱਖਣਾ। (1-2%)
  • ਜਾਗ ਲਗਾਉਣ ਦਾ ਤਾਪਮਾਨ ਸਹੀ ਰੱਖੋ (37 -40 C)।

ਪਨੀਰ ਬਣਾਉਣ ਲਈ ਦੁੱਧ ਦਾ ਤਾਪਮਾਨ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹ ਗਾਂ ਦਾ ਦੁੱਧ ਹੈ, ਜਾਂ ਮੱਝ ਦਾ ਦੁੱਧ ਹੈ ਜਾਂ ਫਿਰ ਗਾਂ ਅਤੇ ਮੱਝ ਦਾ ਮਿਕਸਡ ਦੁੱਧ ਹੈ। ਮੱਝ ਦੇ ਦੁੱਧ ਤੋਂ ਪਨੀਰ ਬਣਾਉਣ ਲਈ ਤਾਪਮਾਨ 72-75 C ਦੇ ਵਿਚਕਾਰ ਰੱਖਿਆ ਜਾਂਦਾ ਹੈ, ਜਦਕਿ ਗਾਂ ਦੇ ਦੁੱਧ ਲਈ ਤਾਪਮਾਨ 80-85 C ਦੇ ਵਿਚਕਾਰ ਰੱਖਿਆ ਜਾਂਦਾ ਹੈ। ਮਿਕਸਡ ਦੁੱਧ ਤੋਂ ਪਨੀਰ ਬਣਾਉਣ ਲਈ ਤਾਪਮਾਨ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਵਿੱਚ ਗਾਂ ਦਾ ਦੁੱਧ ਜਿਆਦਾ ਹੈ ਜਾਂ ਫਿਰ ਮੱਝ ਦਾ। ਆਮ ਤੌਰ ਤੇ ਮਿਕਸਡ ਦੁੱਧ ਤੋਂ ਪਨੀਰ ਬਣਾਉਣ ਵਾਸਤੇ ਤਾਪਮਾਨ 75-78 C ਦੇ ਵਿਚਕਾਰ ਰੱਖਿਆ ਜਾਂਦਾ ਹੈ।

ਛੋਟੇ ਪੱਧਰ ਤੇ ਪਨੀਰ ਬਣਾਉਣ ਵਾਸਤੇ ਕੋਈ ਵੀ ਵੱਡੀ ਮਸ਼ੀਨ ਦੀ ਲੋੜ ਨਹੀਂ ਹੁੰਦੀਂ। ਦੁੱਧ ਨੂੰ ਗਰਮ ਕਰਨ ਵਾਲੀ ਕੋਈ ਵੀ ਮਸ਼ੀਨ, ਮਲਮਲ ਦਾ ਕੱਪੜਾ ਅਤੇ ਤਾਪਮਾਨ ਮਾਪਣ ਲਈ ਥਰਮਾਮੀਟਰ ਦੇ ਨਾਲ ਪਨੀਰ ਬਣਾਇਆ ਜਾ ਸਕਦਾ ਹੈ।

ਜੀ ਨਹੀਂ। ਖੋਆ ਵਿੱਚ ਖੰਡ ਜਾਂ ਕੋਈ ਹੋਰ ਪਦਾਰਥ ਨਹੀਂ ਮਿਲਾਇਆ ਜਾ ਸਕਦਾ। ਐਫ.ਐਸ.ਐਸ.ਏ.ਆਈ. ਦੇ ਨਿਯਮ ਅਨੁਸਾਰ ਖੋਆ ਦੁੱਧ ਤੋਂ ਕੁਝ ਮਾਤਰਾ ਵਿੱਚ ਪਾਣੀ ਕੱਢ ਕੇ, ਜਿਸ ਵਿੱਚ ਕਿ ਦੁੱਧ ਤੋਂ ਬਣੇ ਪਦਾਰਥ ਜਿਵੇਂ ਕਿ ਸੁੱਕਾ ਦੁੱਧ, ਮੱਖਣ, ਘਿਓ ਆਦਿ ਮਿਲਾ ਕੇ ਜਾਂ ਬਿਨਾ ਮਿਲਾਏ ਤਿਆਰ ਕੀਤਾ ਉਤਪਾਦ ਹੈ। ਇਸ ਵਿੱਚ ਵੱਧ ਤੋਂ ਵੱਧ 45% ਪਾਣੀ ਹੋ ਸਕਦਾ ਹੈ ਅਤੇ ਘੱਟੋ-ਘੱਟ 30% ਫੈਟ (ਠੋਸ ਪਦਾਰਥਾਂ ਦੇ ਆਧਾਰ ਤੇ) ਹੋਣੀ ਚਾਹੀਦੀ ਹੈ। ਖੋਆ ਵਿੱਚ ਖੰਡ ਅਤੇ ਸਟਾਰਚ ਵੀ ਨਹੀਂ ਹੋਣੀ ਚਾਹੀਦੀ।

ਆਈਸਕਰੀਮ ਦਾ ਕੰਮ ਸ਼ੁਰੂ ਕਰਨ ਲਈ ਮੁੱਢਲੀ ਲਾਗਤ ਦੁੱਧ ਦੇ ਬਾਕੀ ਉਤਪਾਦਾਂ ਨਾਲੋਂ ਵੱਧ ਹੈ। ਇਸ ਕੰਮ ਨੂੰ ਸ਼ੁਰੂ ਕਰਨ ਲਈ ਕਈ ਮਸ਼ੀਨਾਂ ਦੀ ਲੋੜ ਪੈਂਦੀ ਹੈ, ਜਿਵੇਂ ਕਿ:

  • ਹੋਮੋਜਨਾਈਜ਼ਰ
  • ਦੁੱਧ ਨੂੰ ਗਰਮ ਕਰਨ ਵਾਲੀ ਭੱਠੀ
  • ਆਈਸਕਰੀਮ ਫਰਿਜ਼ਰ
  • ਆਈਸਕਰੀਮ ਰੱਖਣ ਵਾਸਤੇ ਫਰਿਜ਼

ਜੀ ਹਾਂ। ਪਨੀਰ ਦੇ ਪਾਣੀ ਵਿੱਚ ਵੀ ਦੁੱਧ ਦੇ ਮਹੱਤਵਪੂਰਨ ਤੱਤ ਹੁੰਦੇ ਹਨ। ਪਨੀਰ ਦੇ ਪਾਣੀ ਤੋਂ ਕਈ ਤਰ੍ਹਾਂ ਦੇ ਉਤਪਾਦ ਬਣਾ ਕੇ ਕਿਸਾਨ ਵੀਰ ਵਧੇਰੇ ਮੁਨਾਫਾ ਕਮਾ ਸਕਦੇ ਹਨ। ਛੋਟੇ ਪੱਧਰ ਤੇ ਪਨੀਰ ਦਾ ਪਾਣੀ ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਜਿਵੇਂ ਕਿ – ਸੂਪ ਬਣਾ ਕੇ।

ਬੋਤਲ ਵਾਲਾ ਦੁੱਧ ਜਿਸ ਨੂੰ ਸੁਗੰਧਿਤ ਦੁੱਧ ਆਖਿਆ ਜਾਂਦਾ ਹੈ, ਬਣਾਉਣ ਵਾਸਤੇ ਹੇਠ ਲਿਖੀਆਂ ਮਸ਼ੀਨਾਂ ਦੀ ਲੋੜ ਪੈਂਦੀ ਹੈ:

  • ਕਰੀਮ ਸਪਰੇਟਰ
  • ਹੋਮੋਜਨਾਈਜ਼ਰ
  • ਸਟਰਲਾਈਜ਼ਰ