ਮਾਸ ਉਤਪਾਦਨ ਲਈ ਪੋਲਟਰੀ ਦੇ ਪੰਛੀ ਜਿਵੇਂ ਕਿ ਮੁਰਗਾਂ, ਬੱਤਖ ਆਦਿ ਸ਼ਾਮਲ ਹਨ।
ਸਰਕਾਰੀ ਸਵੀਕ੍ਰਿਤੀ ਪ੍ਰਾਪਤ ਬੂਚੜਖਾਨੇ ਨਗਰ ਨਿਗਮ ਪੱਧਰ ਤੇ ਜਾਂ ਤਲੁਕਾ ਜਾਂ ਜਿਲ੍ਹਾਂ ਪੱਧਰ ਤੇ ਜਿਥੇ ਖਾਣ ਵਾਲੇ ਜਾਨਵਰਾਂ ਨੂੰ ਵਿਗਿਆਨਕ ਤਰੀਕੇ ਨਾਲ ਅਤੇ ਸਾਫ-ਸਫਾਈ ਨਾਲ ਕੱਟਿਆ ਜਾ ਸਕੇ, ਪਾਏ ਜਾਂਦੇ ਹਨ।
ਪਸ਼ੂਆਂ ਨੂੰ ਕਿਸੇ ਕਿਸਮ ਦੀਆਂ ਪ੍ਰਾਕ੍ਰਿਤਕ ਜਾ ਹੋਰ ਬਿਮਾਰੀਆਂ ਨਾ ਹੋਣ, ਪਸ਼ੂਆਂ ਨੂੰ ਮਾਰਣ ਤੋਂ ਪਹਿਲਾਂ ਘੱਟ ਤੋਂ ਘੱਟ 6 ਘੰਟੇ ਦਾ ਆਰਾਮ ਮਿਲਿਆ ਹੋਣਾ ਚਾਹੀਦਾ ਹੈ, ਮਾਰਣ ਵੇਲੇ ਵਿਗਿਆਨਕ ਜਾਂ ਰੀਤੀ ਰਿਵਾਜ ਅਨੁਸਾਰ ਦੱਸੇ ਗਏ ਤਰੀਕੇ ਪ੍ਰਯੋਗ ਵਿੱਚ ਲਿਆਏ ਜਾਣੇ ਚਾਹੀਦੇ ਹਨ।
ਤਾਜਾ ਮੀਟ ਹੈਫਰੀਜੇਰਟਰ ਵਿੱਚ 7 ਤੋਂ 9 ਦਿਨ ਤੱਕ ਰੱਖਿਆ ਜਾ ਸਕਦਾ ਹੈ। ਇਥੇ ਧਿਆਨ ਯੋਗ ਇਹ ਹੈ ਕਿ ਇਸ ਵਿੱਚ ਮੀਟ ਦੀ ਕੁਆਲਟੀ ਦਾ ਕੋਈ ਨੁਕਸਾਨ ਨਾ ਹੋਵੇ। ਇਸਨੂੰ ਪੋਲੀਥੀਨ ਫਿਲਮ ਵਿੱਚ ਸਾਫ-ਸੁਧਰੇ ਤਰੀਕੇ ਨਾਲ ਲਪੇਟ ਕੇ ਰੱਖਿਆ ਜਾਵੇ।
ਮਾਸ ਦੇ ਉਤਪਾਦਾਂ ਨੂੰ ਦੋ ਹਿੱਸਿਆ ਵਿੱਚ ਵੰਡਿਆ ਜਾ ਸਕਦਾ ਹੈ।
ਇਮਲਸ਼ਨ ਆਧਾਰਤ ਮੀਟ ਉਤਪਾਦ
ਨੋਨ ਇਮਲਸ਼ਨ ਆਧਾਰਤ ਮੀਟ ਉਤਪਾਦ
ਇਮਲਸ਼ਨ ਉਤਪਾਦਾਂ ਵਿੱਚ ਨਗਟਸ, ਸਾਊਸਜ਼, ਪੈਟੀਜ਼, ਬਾਲਸ, ਆਦਿ ਸ਼ਾਮਲ ਹਨ ਜਦਕਿ ਨਾਨ-ਇਮਲਸ਼ਨ ਉਤਪਾਦਾਂ ਵਿੱਚ ਤੰਦੂਰੀ, ਕਬਾਬ ਜਾਂ ਅਚਾਰ ਤੇ ਅਧਾਰਿਤ ਉਤਪਾਦ ਸ਼ਾਮਲ ਹਨ।
ਇਮਲਸ਼ਨ ਆਧਾਰਿਤ ਮਾਸ ਉਤਪਾਦ ਉਹ ਉਤਪਾਦ ਹਨ ਜਿਨ੍ਹਾਂ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਕੇ ਉਸ ਦਾ ਕੀਮਾ ਬਣਾ ਕੇ ਉਸ ਵਿੱਚ ਮਸਾਲੇ, ਤੇਲ, ਅਦਰਕ, ਲੱਸਣ ਦਾ ਪੇਸਟ, ਨਾਈਟਰੇਟ ਅਤੇ ਫਾਸਫੋਰਸ ਆਦਿ ਪਾ ਕੇ ਬਣਾਇਆ ਜਾਂਦਾ ਹੈ। ਇਮਲਸ਼ਨ ਬਣਾ ਕੇ ਅਸੀ ਕਈ ਉਤਪਾਦ ਜਿਵੇਂ ਕਿ ਨਗਟਸ, ਸਾਊਸਜ਼, ਪੈਟੀਜ਼ ਬਣਾ ਸਕਦੇ ਹਾਂ।
ਇਮਲਸ਼ਨ ਆਧਾਰਿਤ ਮਾਸ ਉਤਪਾਦਾਂ ਨੂੰ LDPE ਪੈਕਜਿੰਗ ਫਿਲਮ ਵਿੱਚ ਲਪੇਟ ਕੇ ਬੰਦ ਕੀਤਾ ਜਾਂਦਾ ਹੈ। ਮੀਟ ਦੇ ਆਚਾਰ ਨੂੰ ਪਾਲਸਟਿਕ ਦੇ ਬਰਤਨ ਵਿੱਚ ਰੱਖਿਆ ਜਾਂ ਸਕਦਾ ਹੈ।
ਆਂਡਿਆ ਦੇ ਉਤਪਾਦਾਂ ਵਿੱਚ ਆਂਡੇ ਦਾ ਜੈਮ, ਆਂਡੇ ਦਾ ਆਚਾਰ ਅਤੇ ਆਂਡਾ ਪਨੀਰ ਸ਼ਾਮਲ ਹਨ।
ਬੂਚੜਖਾਨੇ ਦੇ ਨਮੂਨੇ ਅਨੁਸਾਰ ਬੂਚੜਖਾਨਾਂ ਬਣਾ ਕੇ ਅਸੀ ਬਾਜ਼ਰ ਵਿੱਚ ਇਸ ਨੂੰ ਖੋਲ ਸਕਦੇ ਹਾਂ।
ਮੀਟ ਪ੍ਰੋਸੈਸਿੰਗ ਯੂਨਿਟ ਸ਼ੁਰੂ ਕਰਨ ਲਈ ਮਾਸ ਦਾ ਕੀਮਾ ਬਣਾਉਣ ਵਾਲਾ ਉਪਕਰਨ (ਮੀਟ ਮੀਨਸਰ), ਮਾਸ ਕੱਟਣ ਵਾਲਾ ਉਪਕਰਨ (ਮੀਟ ਚੋਪਰ), ਸਾਊਸਜ਼ ਭਰਨ ਵਾਲਾ ਉਪਕਰਨ (ਸਾਊਸਜ਼ ਫਿਲਰ), ਆਟੋਕਲੇਵ, ਪ੍ਰਸ਼ੈਰ ਕੁਕਰ, ਗਰਮ ਹਵਾ ਵਾਲਾ ਚੁੱਲ੍ਹਾ (ਹੌਟ ਏਅਹ ਓਵਨ), ਗੈਸ ਸਟੋਵ ਅਤੇ ਕੜਾਹੀ ਚਾਹੀਦੀ ਹੈ।