ਕਟੜੂ ਨੂੰ ਬੋਹਲੀ ਕਿੰਨੀ ਅਤੇ ਕਿਸ ਸਮੇਂ ਪਿਆਉਣੀ ਚਾਹੀਦੀ ਹੈ?

ਕਟੜੂ-ਵੱਛੜੂ ਲਈ ਬੋਹਲੀ ਇੱਕ ਜਾਦੂਈ ਖੁਰਾਕ ਹੈ। ਇਸਨੂੰ ਪਿਆਉਣ ਨਾਲ ਉਸ ਦੀ ਰੋਗ ਪ੍ਰਤੀਰੋਧੀ ਸ਼ਕਤੀ ਵਧਦੀ ਹੈ। ਜਨਮ ਤੋਂ ਬਾਅਦ ਜਿੰਨੀ ਛੇਤੀ ਹੋ ਸਕੇ ਉਨ੍ਹਾਂ ਹੀ ਇਸਦਾ ਫ਼ਾਇਦਾ ਹੁੰਦਾ ਹੈ। ਜੰਮਣ ਤੋਂ ਅੰਧੇ ਘੰਟੇ ਵਿੱਚ ਪਹਿਲੀ ਖੁਰਾਕ ਪਿਆ ਦੇਣੀ ਚਾਹੀਦੀ ਹੈ ਅਤੇ 4 ਘੰਟਿਆਂ ਤੋਂ ਵੱਧ ਟਾਈਮ ਨਹੀਂ ਪੈਣਾ ਚਾਹੀਦਾ। ਆਮਤੌਰ ‘ਤੇ ਇਹ ਬੋਹਲੀ ਦੋ ਖੁਰਾਕਾਂ ਵਿੱਚ ਬੱਚੇ ਦੇ ਭਾਰ ਦੀ 10 ਪ੍ਰਤੀਸ਼ਤ ਦਿੱਤੀ ਜਾਣੀ ਚਾਹੀਦੀ ਹੈ, ਜੇਕਰ ਉਸ ਦਾ ਭਾਰ 40 ਕਿਲੋ ਹੈ ਤਾਂ ਉਸਨੂੰ ਬੋਹਲੀ ਪਿਆਉਣ ਦੀ ਮਾਤਰਾ 4 ਕਿੱਲੋ ਪ੍ਰਤੀ ਦਿਨ ਭਾਵ ਦੋ ਕਿੱਲੋ ਸਵੇਰੇ ਅਤੇ ਦੋ ਕਿੱਲੋ ਸ਼ਾਮ ਵੇਲੇ ਪਿਆਉਣੀ ਚਾਹੀਦੀ ਹੈ। ਨਵੇਂ ਤਜ਼ਰਬਿਆਂ ਅਨੁਸਾਰ ਜੇਕਰ ਬੋਹਲੀ ਕਟੜੂ ਦੇ ਸਰੀਰ ਤੋਂ 15 ਪ੍ਰਤੀਸ਼ਤ ਭਾਰ ਦੀ ਮਾਤਰਾ ਪਿਆਈ ਜਾਵੇ ਤਾਂ ਨਤੀਜੇ ਜ਼ਿਆਦਾ ਵਧੀਆ ਆਉਂਦੇ ਹਨ, ਕਟੜੂ ਦਾ ਭਾਰ ਵੀ ਜ਼ਿਆਦਾ ਛੇਤੀ ਵਧਦਾ ਹੈ, ਪਰ ਇਸ ਮਾਤਰਾ ਜਿੰਨੀ ਬੋਹਲੀ ਉਸ ਨੂੰ 7-8 ਵੰਡਾਂ ਵਿੱਚ ਪਿਆਉਣੀ ਪਵੇਗੀ।

ਸਾਲ ਦੇ ਪੰਜਵੇਂ-ਛੇਵੇਂ ਮਹੀਨੇ ਅਤੇ ਖਾਸ ਕਰਕੇ ਗਿਆਰਵੇਂ ਤੇ ਬਾਹਰਵੇਂ ਮਹੀਨੇ ‘ਚ ਪੱਠਿਆਂ ਦੀ ਸਮੱਸਿਆ ਅਕਸਰ ਆ ਜਾਂਦੀ ਹੈ, ਇਸ ਲਈ ਜ਼ਰੂਰੀ ਹੈ ਕਿ ਸੁਕਾਏ ਹੋਏ ਪੱਠੇ (Hay) ਅਤੇ ਮੱਕੀ ਦੇ ਅਚਾਰ (Silage) ਦਾ ਪ੍ਰਬੰਧ ਜ਼ਰੂਰ ਹੋਵੇ ਤਾਂ ਕਿ ਇਹਨਾਂ ਮਹੀਨਿਆਂ ‘ਚ ਇਸਦੀ ਵਰਤੋਂ ਕੀਤੀ ਜਾ ਸਕੇ।

ਸਾਨ੍ਹ ਜ਼ਰੂਰ ਰੱਖਣਾ ਚਾਹੀਦਾ ਹੈ, ਪਰ ਇਸਨੂੰ ਨਸਲਕਸ਼ੀ ਦੇ ਮੰਤਵ ਨਾਲ ਨਹੀਂ ਰੱਖਣਾ ਚਾਹੀਦਾ, ਕਿਉਂਕਿ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਮਨਸੂਈ ਗਰਭਪਾਨ ਹੀ ਸਭ ਤੋਂ ਵਧੀਆ ਵਿਕਲਪ ਹੈ।

ਸਾਨ੍ਹ ਰੱਖਣ ਦਾ ਮੁੱਖ-ਮੰਤਵ ਪਸ਼ੂਆਂ ਨੂੰ ਹੇਹੇ ‘ਚ ਲਿਆਉਣ ਅਤੇ ਹੇਹਾ ਲੱਭਣ ਦੇ ਲਈ ਹੋਣਾ ਚਾਹੀਦਾ ਹੈ। ਇਹ ਦੇਖਿਆ ਗਿਆ ਹੈ ਕਿ ਜਿਸ ਵਾੜੇ ਵਿੱਚ ਸਾਨ੍ਹ ਰੱਖਿਆ ਹੋਵੇ ਉਸ ਵਾੜੇ ਦੇ ਪਸ਼ੂਆਂ ਵਿੱਚ ਹੇਹਾ ਛੇਤੀ ਆ ਜਾਂਦਾ ਹੈ ਅਤੇ ਜ਼ਿਆਦਾ ਸਪਸ਼ਟ ਹੁੰਦਾ ਹੈ, ਇਸ ਕਾਰਨ ਹੇਹੇ ਵਾਲਾ ਪਸ਼ੂ ਲੱਭਣਾ ਸੌਖਾ ਹੋ ਜਾਂਦਾ ਹੈ, ਅਤੇ ਸਾਨ੍ਹ ਜਾਂ ਝੋਟਾ ਵੀ ਇਸ ਕੰਮ ਵਿੱਚ ਮਦਦ ਕਰ ਸਕਦਾ ਹੈ।

ਇਹ ਸੱਚ ਹੈ ਕਿ ਆਂਡੇ ਦੇਣ ਵਾਲੀਆਂ ਮੁਰਗੀਆਂ ਲਈ, ਮੀਟ ਵਾਲੀਆਂ ਮੁਰਗੀਆਂ ਤੋਂ ਅੱਲਗ ਤਰ੍ਹਾਂ ਦੀ ਖੁਰਾਕ ਦੀ ਲੋੜ ਹੁੰਦੀ ਹੈ। ਤੁਹਾਡੀਆਂ ਮੁਰਗੀਆਂ ਦਾ ਆਂਡੇ ਨਾ ਦੇਣ ਦਾ ਕਾਰਨ ਇਹ ਹੈ ਕਿ ਅਜੇ ਉਹਨਾਂ ਦੇਣ ਦੀ ਉਮਰ ਹੀ ਨਹੀਂ ਹੋਈ। ਉਹ 20-22 ਹਫ਼ਤਿਆਂ ਦੀ ਉਮਰ ‘ਤੇ ਆਂਡੇ ਦਿੰਦੀਆਂ ਹਨ ਭਾਵ 4 ½-5 ਮਹੀਨਿਆਂ ਤੱਕ ਉਹ ਆਂਡੇ ਦੇਣਾ ਸ਼ੁਰੂ ਕਰਦੀਆਂ ਹਨ।

ਜੇਕਰ ਮੁਰਗੀਆਂ ਰੱਖਣ ਲਈ ਤੁਹਾਡੇ ਕੋਲ 200 ਵਰਗ ਫੁੱਟ ਜਗ੍ਹਾਂ ਹੈ, ਤਾਂ ਤੁਸੀਂ ਕਿੰਨੀਆਂ ਮੁਰਗੀਆਂ ਰੱਖ ਸਕਦੇ ਹੋ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਮੁਰਗੀਆਂ ਆਂਡਿਆਂ ਵਾਲੀਆਂ ਰੱਖਣੀਆਂ ਹਨ ਜਾਂ ਮੀਟ ਲਈ। ਮੀਟ ਵਾਲੀ ਮੁਰਗੀ (ਬਰਾਇਲਰ) ਨੂੰ 1 ਵਰਗ ਫੁੱਟ ਜਗ੍ਹਾ ਅਤੇ ਆਂਡੇ ਦੇਣ ਵਾਲੀ ਮੁਰਗੀ ਨੂੰ 2 ਵਰਗ ਫੁੱਟ ਜਗ੍ਹਾ ਚਾਹੀਦੀ ਹੈ, ਇਸ ਲਈ ਇੰਨੀ ਜਗ੍ਹਾ ‘ਤੇ 200 ਮੀਟ (ਬਰਾਇਲਰ) ਅਤੇ 100 ਆਂਡੇ ਦੇਣ ਵਾਲੀਆਂ ਮੁਰਗੀਆਂ ਰੱਖ ਸਕਦੇ ਹੋ।

ਆਮਤੌਰ ‘ਤੇ ਮੁਰਗੀਆਂ ਨੂੰ 6 ਕੁ ਹਫ਼ਤਿਆਂ ਲਈ ਰੱਖਿਆ ਜਾਂਦਾ ਹੈ। ਇਸ ਸਮੇਂ ਤੱਕ ਉਹਨਾਂ ਦਾ ਭਾਰ 1800 ਤੋਂ 2200 ਗ੍ਰਾਮ ਹੋ ਜਾਂਦਾ ਹੈ। ਜੇਕਰ ਫ਼ੀਡ/ ਖ਼ੁਰਾਕ ਵਧੀਆ ਹੈ, ਨਸਲ ਚੰਗੀ ਹੈ ਅਤੇ ਵਿਆਕੁਲ ਮੌਸਮ ਹੈ ਤਾਂ 2 ਕਿੱਲੋ ਤੱਕ ਪਹੁੰਚਣ ਲਈ 4 ਕਿੱਲੋ ਦੇ ਕਰੀਬ ਫ਼ੀਡ/ ਖ਼ੁਰਾਕ ਖਾ ਜਾਂਦੇ ਹਨ।

ਬਿਲਕੁਲ ਤੁਸੀਂ ਕਰ ਸਕਦੇ ਹੋ, ਪਰ ਜ਼ਿਆਦਾ ਵਧੀਆ ਹੋਵੇਗਾ, ਜੇਕਰ ਤੁਸੀਂ ਬੱਚੇ ਖਰੀਦ ਕੇ ਲਿਆਉ, ਅਜਿਹਾ ਕਰਨ ਨਾਲ ਤੁਹਾਡਾ ਸ਼ੁਰੂਆਤੀ ਖਰਚਾ ਵੀ ਘੱਟ ਹੋਵੇਗਾ ਅਤੇ ਉਹਨਾਂ ਦੇ ਸੂਣ ਤਕ ਤੁਹਾਨੂੰ ਕੰਮ ਦਾ ਜਾਂਚ ਵੀ ਆ ਜਾਵੇਗੀ। ਗੱਭਣ ਸੂਰੀ ਮਹਿੰਗੀ ਤਾਂ ਮਿਲਦੀ ਹੀ ਹੈ, ਕੰਮ ਨਵਾਂ ਹੋਣ ਕਰਕੇ ਕਈ ਤਰ੍ਹਾਂ ਦੀਆਂ ਔਕੜਾਂ ਆ ਸਕਦੀਆਂ ਹਨ।

ਜਿਸ ਫ਼ਾਰਮ ਤੋਂ ਇਹ ਜਾਨਵਰ ਖਰੀਦਣੇ ਹਨ ਉਹ ਨਾਮੀ ਹੋਵੇ ਅਤੇ ਉਸਦਾ ਕੋਈ ਮਾੜਾ ਰਿਕਾਰਡ ਨਾ ਹੋਵੇ। ਇਸ ਤੋਂ ਵੀ ਵਧੀਆ ਹੈ ਕਿ ਬੱਚੇ/ ਸੂਰ ਸਰਕਾਰੀ ਫ਼ਾਰਮ ਤੋਂ ਖ਼ਰੀਦੇ ਜਾਣ। ਪੰਜਾਬ ਵਿੱਚ ਨਾਭੇ, ਉਵਾਲ (ਹੋਸ਼ਿਆਰਪੁਰ), ਸੱਦਾ (ਗੁਰਦਾਸਪੁਰ), ਮੱਲਵਾਲ (ਫ਼ਿਰੋਜ਼ਪੁਰ), ਡੱਜ਼ੂ ਮਾਜਰਾ (ਖਰੜ) ਸਰਕਾਰੀ ਫ਼ਾਰਮ ਹਨ। ਸੂਰ ਗੁਰੂ ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸਸ ਯੂਨੀਵਰਸਿਟੀ ਤੋਂ ਵੀ ਖਰੀਦੇ ਜਾ ਸਕਦੇ ਹਨ।

ਬੱਕਰੀ ਦੇ ਦੁੱਧ ‘ਚੋਂ ਜੋ ਦੁਰਗੰਧ ਆਉਂਦੀ ਹੈ, ਇਸਦਾ ਕਾਰਨ ਬੱਕਰੇ ਦਾ ਇਜ਼ੜ ਵਿੱਚ ਹੋਣਾ ਹੈ। ਅਸਲ ‘ਚ ਬੱਕਰੇ ਦੇ ਸਿੰਗਾਂ ਦੀ ਜੜ੍ਹ ਪਿੱਛੇ ਖ਼ਾਸ ਕਿਸਮ ਦੀਆਂ ਗ੍ਰੰਥੀਆਂ ਹੁੰਦੀਆਂ ਹਨ ਇਹਨਾਂ ‘ਚੋਂ ਨਿਕਲੀ ਦੁਰਗੰਧ ਕਾਰਨ ਦੁੱਧ ‘ਚੋਂ ਵੀ ਮੁਸ਼ਕ ਆਉਣ ਲੱਗ ਜਾਂਦਾ ਹੈ, ਇਸ ਲਈ ਬੱਕਰੇ ਨੂੰ ਬੱਕਰੀਆਂ ਤੋਂ ਦੂਰ ਬੰਨਣਾ ਚਾਹੀਦਾ ਹੈ, ਜਾਂ ਫਿਰ ਦੋ ਕੁ ਹਫ਼ਤਿਆਂ ਦੀ ਉਮਰ ‘ਤੇ ਮਾਦਾ ਛਲਾਰੂ ਦੀ ਸਿੰਗ ਕਲੀ ਦਾਗਣ ਸਮੇਂ ਇਹਨਾਂ ਗ੍ਰੰਥੀਆਂ ਨੂੰ ਵੀ ਨਸ਼ਟ ਕਰ ਦੇਣਾ ਚਾਹੀਦਾ ਹੈ।

ਅੰਮ੍ਰਿਤਸਰੀ (ਬੀਟਲ) ਨਸਲ ਪੰਜਾਬ ਦੀ ਜੰਮ-ਪਲ ਹੈ ਅਤੇ ਇੱਥੋਂ ਦੇ ਵਾਤਾਵਰਨ/ ਜਲਵਾਯੂ ਲਈ ਅਨੁਕੂਲ ਹੈ। ਇਸ ਲਈ ਪੰਜਾਬ ਵਿੱਚ ਬੀਟਲ ਨਸਲ ਦੀ ਬੱਕਰੀ ਹੀ ਸਭ ਤੋਂ ਕਾਮਯਾਬ ਹੈ। ਇਸ ਤੋਂ ਮੀਟ ਅਤੇ ਦੁੱਧ ਦੋਨਾਂ ਕੰਮਾਂ ਲਈ ਵਰਤਿਆਂ ਜਾ ਸਕਦਾ ਹੈ। ਇਹ ਬੱਕਰੀ ਅੰਮ੍ਰਿਤਸਰ, ਗੁਰਦਾਸਪੁਰ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ‘ਚੋਂ ਆਮ ਮਿਲਦੀ ਹੈ। ਇਸ ਲਈ ਇਹ ਇਹਨਾਂ ਜਗ੍ਹਾਂ ਤੋਂ ਖਰੀਦੀ ਜਾ ਸਕਦੀ ਹੈ। ਇਸ ਤੋਂ ਇਲਾਵਾ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਤੋਂ ਵੀ ਉਪਲੱਬਧ ਹੋ ਸਕਦੀਆਂ ਹਨ। ਜੇਕਰ ਕੰਮ ਸ਼ੁਰੂ ਕਰਨਾ ਹੈ ਤਾਂ 30-50 ਬੱਕਰੀਆਂ ਤੋਂ ਸ਼ੁਰੂ ਕਰਨਾ ਚਾਹੀਦਾ ਹੈ।