ਪਸ਼ੂਪਾਲਣ ਵਿੱਚ ਕਿਹੜੀ ਪ੍ਰਜਾਤਿ ਜਾਂ ਕੰਮ ਸਭ ਤੋਂ ਵੱਧ ਲਾਭਦਾਇਕ ਹੈ?

ਪਸ਼ੂ ਪਾਲਣ ਦੇ ਵਿੱਚ ਮੁਨਾਫ਼ਾ ਭੂਗੋਲਿਕ ਖੇਤਰ/ਸਥਾਨ, ਸਥਾਨਕ ਅੰਤਰ ਜਾਂ ਉਤਪਾਦਾਂ ਦੀ ਮੰਗ, ਵਾਤਾਵਰਣ ਜਾਂ ਮੌਸਮ ਦਾ ਅਸਰ, ਸਸਤੇ ਇਨਪੁਟਸ ਜਾਂ ਸਮੱਗਰੀ ਦੀ ਉਪਲੱਬਧਤਾ ਆਦਿ 'ਤੇ ਨਿਰਭਰ ਕਰਦਾ ਹੈ। ਆਮ ਤੌਰ 'ਤੇ, ਪੋਲਟਰੀ/ਮੁਰਗੀ ਪਾਲਣ ਅਤੇ ਸੂਰ ਪਾਲਣ ਦਾ ਕਿੱਤਾ ਜ਼ਿਆਦਾਤਰ ਹੋਰ ਪਸ਼ੂਪਾਲਣ ਸੰਬੰਦੀ ਕੰਮਾਂ ਦੇ ਮੁਕਾਬਲੇ ਜ਼ਲਦੀ ਆਮਦਨ ਪ੍ਰਦਾਨ ਕਰਦਾ ਹੈ। ਪਰ ਇਨ੍ਹਾਂ ਕੰਮਾਂ ਦੇ ਜੋਖਮ ਕਾਰਕਾਂ ਦੀ ਜਾਣਕਾਰੀ ਅਤੇ ਸਿਖਲਾਈ ਜਰੂਰੀ ਹੈ।

ਵਿਗਿਆਨਕ ਪ੍ਰਬੰਧਨ, ਸੰਤੁਲਿਤ ਖੁਰਾਕ, ਬਿਮਾਰੀਆਂ ਤੋਂ ਬਚਾਵ ਲਈ ਪ੍ਰੋਫਾਈਲੈਕਟਿਕ ਉਪਾਅ, ਖੇਤੀਬਾੜੀ/ਸਬੰਧਤ ਗਤੀਵਿਧੀਆਂ ਨਾਲ ਡੇਅਰੀ ਦੇ ਕੰਮ ਨੂੰ ਜੋੜਨਾ ਜਾਂ ਏਕੀਕਰਣ, ਦੁੱਧ ਦੀ ਪ੍ਰੋਸੈਸਿੰਗ ਅਤੇ ਮੁੱਲ ਵਰਧਨ ਅਤੇ ਬਿਹਤਰ ਮੰਡੀਕਰਨ ਰਣਨੀਤੀਆਂ ਵੱਧ ਮੁਨਾਫੇ ਲਈ ਅਹਿਮ ਕਾਰਜ ਹਨ।

ਵੱਖ-ਵੱਖ ਕਿਸਮਾਂ ਦੇ ਪਸ਼ੂਆਂ ਦੇ ਚੰਗੇ ਅਤੇ ਸਿਹਤਮੰਦ ਜਾਨਵਰ ਵੱਖ-ਵੱਖ ਭਰੋਸੇਯੋਗ ਸਰੋਤਾਂ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਜਿਵੇਂ ਕਿ:

  1. ਯੂਨੀਵਰਸਿਟੀ ਦੇ ਪਸ਼ੂ ਫਾਰਮ: ਡਾਇਰੈਕਟੋਰੇਟ ਆਫ਼ ਲਾਈਵਸਟਾਕ ਫਾਰਮ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
  2. ਰਾਜ ਦੇ ਪਸ਼ੂ ਪਾਲਣ ਵਿਭਾਗ ਦੇ ਵੱਖ-ਵੱਖ ਫਾਰਮ
  3. ਕੇਂਦਰ ਸਰਕਾਰ ਦੀ ਸੰਸਥਾਵਾਂ ਅਤੇ ਫਾਰਮ: NDRI, ਕਰਨਾਲ; IVRI, ਬਰੇਲੀ, CIRB, ਹਿਸਾਰ; CIRC, ਮੇਰਠ; CIRG, ਮੁਖਦੂਮ; CSWRI, ਅਵਿਕਾਨਗਰ ਆਦਿ
  4. ਅਗਾਂਹਵਧੂ ਅਤੇ ਸਿੱਖਲਾਯੀ ਲਏ ਹੋਏ ਕਿਸਾਨ

ਹਾਂ, ਅਚਾਰ ਨੂੰ ਬੱਕਰੀ ਦੇ ਰਾਸ਼ਨ ਵਿੱਚ ਜੋੜਿਆ ਜਾ ਸਕਦਾ ਹੈ। ਬੱਕਰੀਆਂ ਗੰਧ ਵਾਲਿਆਂ ਫੀਡ ਸਮੱਗਰੀ ਘੱਟ ਖਾਂਦੀਆਂ ਹਨ ਇਸ ਲਈ ਅਚਾਰ ਨੂੰ ਸ਼ੁਰੂ ਵਿੱਚ ਘੱਟ ਮਾਤਰਾ ਵਿੱਚ ਜੋੜਿਆ ਜਾ ਸਕਦਾ ਹੈ ਅਤੇ ਹੌਲੀ-ਹੌਲੀ ਰਾਸ਼ਨ ਵਿੱਚ ਵਧਾਇਆ ਜਾ ਸਕਦਾ ਹੈ। ਕਮ ਉਮਰ (ਲਗਭਗ 3 ਮਹੀਨੇ) ਵਿੱਚ ਅਚਾਰ ਸ਼ੁਰੂ ਕਰਨਾ ਚੰਗੇ ਨਤੀਜੇ ਦਿੰਦਾ ਹੈ।

ਸਰੀਰ ਦੇ ਵਿੱਚ ਐਂਟੀਬਾਇਓਟਿਕ ਪ੍ਰਤੀਰੋਧ ਦੇ ਉਭਰ ਰਹੇ ਖ਼ਤਰੇ ਤੋਂ ਬਚਣ ਲਈ, ਖਾਸ ਤੌਰ 'ਤੇ ਐਂਟੀਬਾਇਓਟਿਕਸ ਦੀ ਵਰਤੋਂ ਦੇ ਮਾਮਲੇ ਵਿੱਚ ਡਰੱਗ ਜਾਂ ਦਵਾਈ ਨਿਰਮਾਤਾ ਦੁਆਰਾ ਨਿਰਧਾਰਤ ਸਰੀਰ ਤੋਂ ਦਵਾਈ ਦੇ ਕਢਣ ਦੀ ਮਿਆਦ ਜਾਂ ਸਰੀਰਕ ਸਫਾਈ ਸਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਇਹ ਆਮ ਧਾਰਨਾ ਹੈ ਕਿ ਬੱਕਰੀਆਂ/ਭੇਡਾਂ ਬਹੁਤ ਸਖ਼ਤਜਾਨ ਹੁੰਦੀਆਂ ਹਨ ਅਤੇ ਉਹਨਾਂ ਨੂੰ ਸ਼ੈੱਡ ਦੀ ਲੋੜ ਨਹੀਂ ਹੁੰਦੀ ਹੈ। ਇਸ ਦੇ ਉਲਟ, ਆਮ ਤੌਰ 'ਤੇ ਖਰਾਬ ਮੌਸਮੀ ਸਥਿਤੀਆਂ ਅਤੇ ਖਾਸ ਤੌਰ 'ਤੇ ਬਰਸਾਤ ਤੋਂ ਬਚਾਉਣ ਲਈ ਸਟਾਲ-ਫੀਡ ਜਾਂ ਬਾੜੇ-ਪ੍ਰਣਾਲੀ ਦੇ ਤਹਿਤ ਸ਼ੈੱਡ/ਆਸਰਾ ਪ੍ਰਦਾਨ ਕਰਨਾ ਲਾਜ਼ਮੀ ਹੈ। ਹਾਲਾਂਕਿ, ਬਹੁਤ ਮਹਿੰਗੇ ਜਾਂ ਪੱਕੇ ਢਾਰੇ ਬਣਾਉਣ ਤੋਂ ਬਚਿਆ ਜਾ ਸਕਦਾ ਹੈ।

ਬੱਕਰੀ/ਭੇਡ, ਗਾਂ/ਮੱਝਾਂ ਵਾਂਗ ਹੀ ਜੁਗਾਲੀ ਕਰਨ ਵਾਲੇ ਜਾਨਵਰ ਹਨ। ਇਸ ਲਈ, ਉਹਨਾਂ ਨੂੰ ਮੁੱਖ ਤੌਰ 'ਤੇ ਚਾਰੇ (ਹਰਾ/ਸੁੱਕਾ ਚਾਰਾ) ਅਤੇ ਨਾਲ ਵੰਡ ਅਧਾਰਤ ਖੁਰਾਕ ਦੀ ਲੋੜ ਹੁੰਦੀ ਹੈ ਜੋਕਿ ਉਪਲਬਧ ਫੀਡ ਸਮੱਗਰੀ ਦੀ ਗੁਣਵੱਤਾ ਦੇ ਅਧਾਰ 'ਤੇ ਨਿਰਧਾਰਿਤ ਕੀਤੀ ਜਾਂਦੀ ਹੈ। ਬੱਕਰੀਆਂ ਦੇ ਉਚਾਈ ਤੋਂ ਖਾਉਂਣ ਦੇ ਸ੍ਵਭਾਵ ਜਾਂ ਬ੍ਰਾਊਜ਼ਿੰਗ ਵਿਵਹਾਰ ਨੂੰ ਵੇਖਦੇ ਹੋਏ ਖਾਸ ਕਿਸਮ ਦੇ ਫੀਡਰ ਜਾਂ ਖੁਆਉਣ ਦੇ ਤਰੀਕਿਆਂ ਦੀ ਵਿਵਸਥਾ ਕਰਨੀ ਚਾਹੀਦੀ ਹੈ।

ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਪਸ਼ੂ ਪਾਲਕਾਂ, ਵਿਦਿਆਰਥੀਆਂ ਅਤੇ ਪਸ਼ੂ ਪਾਲਣ ਦੇ ਖੇਤਰ ਤੋਂ ਜੁੜੇ ਪੇਸ਼ੇਵਰਾਂ ਨੂੰ ਵਿਆਪਕ ਸੇਵਾਵਾਂ ਪ੍ਰਦਾਨ ਕਰਦਾ ਹੈ ਜਿਵੇਂਕਿ:

  1. B .V .Sc. & A.H ਡਿਗਰੀ ਅਤੇ ਵੈਟਰਨਰੀ ਸਾਇੰਸ ਅਤੇ ਐਨੀਮਲ ਹੈਲਥ ਟੈਕਨਾਲੋਜੀ ਡਿਪਲੋਮਾ ਦੇ ਵਿਦਿਆਰਥੀਆਂ ਦੀ ਸਿੱਖਲਾਯੀ
  2. ਛੋਟੇ ਅਤੇ ਵੱਡੇ ਜਾਨਵਰਾਂ ਦੀਆਂ ਵੱਖ-ਵੱਖ ਬਿਮਾਰੀਆਂ ਲਈ ਇਲਾਜ ਅਤੇ ਜਾਂਚ ਦੀਆਂ ਸਹੂਲਤਾਂ
  3. ਗਾਂ, ਮੱਝ, ਬੱਕਰੀ, ਸੂਰ, ਪੋਲਟਰੀ ਫਾਰਮਿੰਗ ਅਤੇ ਕ੍ਰਿਤਰੀਮ ਗਰਭਧਾਨ ਆਦਿ ਬਾਰੇ ਸਿਖਲਾਈ ਅਤੇ ਵਿਸ਼ੇਸ਼ ਸਿੱਖਲਾਯੀ ਕੋਰਸ
  4. ਪਸ਼ੂਆਂ 'ਤੇ ਆਧਾਰਿਤ ਖੁਰਾਕੀ ਪਦਾਰਥ ਜਿਵੇਂ ਦੁੱਧ, ਮੀਟ, ਅੰਡੇ ਆਦਿ ਅਤੇ ਹੋਰ ਉਤਪਾਦ ਜਿਵੇਂ ਕਿ ਗੰਡੋਆ-ਖਾਦ, ਖਣਿਜ ਮਿਸ਼ਰਣ, ਬਾਈਪਾਸ ਫੈਟ ਆਦਿ ਦੀ ਸਪਲਾਈ

ਸੂਰ ਨੂੰ ਮੀਟ ਲਈ ਪਾਲਿਆ ਜਾਂਦਾ ਹੈ ਅਤੇ ਪੰਜਾਬ ਵਿੱਚ ਸੂਰ ਦੀ ਮੀਟ ਦੀ ਮੰਗ ਘੱਟ ਹੈ। ਹਾਲਾਂਕਿ, ਇਹ ਦੁਨੀਆ ਭਰ ਵਿੱਚ ਸਭ ਤੋਂ ਵੱਧ ਖਪਤ ਵਾਲੀ ਮੀਟ ਹੈ ਅਤੇ ਭਾਰਤ ਦੇ ਉੱਤਰ-ਪੂਰਬੀ, ਦੱਖਣੀ ਹਿੱਸਿਆਂ ਅਤੇ ਵੱਡੇ ਸ਼ਹਿਰਾਂ ਵਿੱਚ ਇਸਦੀ ਮੰਗ ਜ਼ਿਆਦਾ ਹੈ। ਉਪਰੋਕਤ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੰਡੀਕਰਨ ਲਈ ਸੰਪਰਕ ਅਤੇ ਤਾਲਮੇਲ ਕਰਕੇ ਸੂਰ ਪਾਲਣ ਦਾ ਕੰਮ ਪੰਜਾਬ ਵਿੱਚ ਵੀ ਲਾਹੇਵੰਦ ਹੈ।

ਸੂਰ ਮੋਨੋਗੈਸਟ੍ਰਿਕ ਜਾਂ ਬਿਨਾ ਜੁਗਾਲੀ ਖਾਉਂਣ ਵਾਲਾ ਜਾਨਵਰ ਹਨ ਅਤੇ ਇਹ ਵੱਖ-ਵੱਖ ਤਰਾਂ ਦੀ ਖੁਰਾਕ ਖਾਉਂਦਾ ਹੈ । ਇਸ ਲਈ, ਸੂਰਾਂ ਨੂੰ ਬਿਹਤਰ ਪ੍ਰਦਰਸ਼ਨ ਲਈ ਮੁੱਖ ਤੌਰ 'ਤੇ ਘੱਟ ਮਾਤਰਾ ਵਿੱਚ ਹਰੇ ਜਾਂ ਹੋਰ ਗੈਰ-ਰਵਾਇਤੀ ਫੀਡ ਸਰੋਤਾਂ ਦੇ ਨਾਲ ਮੁਖ ਤੌਰ ਤੇ ਵੰਡ ਜਾਂ ਦਾਣਾ ਮਿਸ਼੍ਰਣ ਦੀ ਲੋੜ ਹੁੰਦੀ ਹੈ। ਹਾਲਾਂਕਿ, ਇਹਨਾਂ ਨੂੰ ਹੋਟਲ/ਹੋਸਟਲ, ਖੇਤੀ-ਉਦਯੋਗਾਂ/ਫੂਡ ਪ੍ਰੋਸੈਸਿੰਗ ਆਦਿ ਦੇ ਬਚੇ ਹੋਏ ਉਪ-ਉਤਪਾਦਾਂ 'ਤੇ ਪਾਲਿਆ ਜਾ ਸਕਦਾ ਹੈ ਪਰ ਸਫਾਈ ਅਤੇ ਗੁਣਵੱਤਾ ਦੀ ਜਾਣਕਾਰੀ ਹੋਣਾ ਜਰੂਰੀ ਹੈ।

ਪੰਜਾਬ ਦੇ ਪਸ਼ੂ ਪਾਲਣ ਖੇਤਰ ਨਾਲ ਸਬੰਧਤ ਸਕੀਮਾਂ ਅਤੇ ਪ੍ਰੋਗਰਾਮਾਂ ਦੀ ਵੇਰਵੇ ਸਹਿਤ ਜਾਣਕਾਰੀ ਇਸ ਵੈੱਬਲਿੰਕ 'ਤੇ ਕਲਿੱਕ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ: https://husbandrypunjab.org/plansschemes.aspx

  1. ਰਾਸ਼ਟਰੀ ਪਸ਼ੂਧਨ ਮਿਸ਼ਨ (National Livestock Mission)
  2. ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ (Animal Husbandry Infrastructure Development Funds)
  3. ਰਾਸ਼ਟਰੀ ਗੋਕੁਲ ਮਿਸ਼ਨ (Rashtriya Gokul Mission)
  4. ਪਸ਼ੂ ਪਾਲਕਾਂ ਲਈ ਕਿਸਾਨ ਕ੍ਰੈਡਿਟ ਕਾਰਡ
  5. ਡੇਅਰੀ ਵਿਕਾਸ ਲਈ ਰਾਸ਼ਟਰੀ ਪ੍ਰੋਗਰਾਮ
  6. ਡੇਅਰੀ ਪ੍ਰੋਸੈਸਿੰਗ ਅਤੇ ਬੁਨਿਆਦੀ ਢਾਂਚਾ ਵਿਕਾਸ ਫੰਡ
  7. ਸਹਿਯੋਗੀ ਸੰਗਠਨ ਅਤੇ ਕਿਸਾਨਾਂ ਦੇ ਸੰਗਠਨ (FPOs) ਨੂੰ ਸਮਰਥਨ
  8. ਪਸ਼ੂਆਂ ਦੀ ਸਿਹਤ ਸੰਭਾਲ ਅਤੇ ਰੋਗ ਨਿਯੰਤਰਣ
  9. ਰਾਸ਼ਟਰੀ ਪਸ਼ੂ ਰੋਗ ਨਿਯੰਤਰਣ ਪ੍ਰੋਗਰਾਮ (NADCP)
  10. ਪਸ਼ੂਧਨ ਜਨਗਣਨਾ ਅਤੇ ਏਕੀਕ੍ਰਿਤ ਨਮੂਨਾ ਸਰਵੇਖਣ

ਵਧੇਰੇ ਜਾਣਕਾਰੀ ਲਈ ਦਿਤੇ ਗਏ ਵੈਬਲਿੰਕ ਤੇ ਕਲਿਕ ਕਰੋ : https://dahd.nic.in/schemes_programmes

  • ਡੇਅਰੀ ਉੱਦਮ ਵਿਕਾਸ ਸਕੀਮਾਂ (ਨਾਬਾਰਡ ਦੁਆਰਾ ਡੀ.ਈ.ਡੀ.ਐਸ.) ਦੇ ਤਹਿਤ ਪ੍ਰੋਤਸਾਹਨ
  • 2 ਤੋਂ 10 ਦੁਧਾਰੂ ਪਸ਼ੂਆਂ ਦੇ ਡੇਅਰੀ ਯੂਨਿਟ ਸਥਾਪਿਤ ਕਰਨ ਲਈ 1.20 ਲੱਖ ਤੋਂ 6.00 ਲੱਖ ਰੁਪਏ ਦੀ ਲਾਗਤ
  • ਇਸ ਸਕੀਮ ਦੇ ਤਹਿਤ, 20 ਵੱਛੀਆਂ ਜੋਕਿ ਕ੍ਰਾਸ ਨਸਲ, ਦੇਸੀ ਦੁਧਾਰੂ ਨਸਲਾਂ ਦੀ ਗਾਂ ਅਤੇ ਮੱਝਾਂ ਦੇ ਪਾਲਣ-ਪੋਸ਼ਣ ਲਈ 5.30 ਲੱਖ ਰੁਪਏ ਦੀ ਸਹੂਲਤ
  • 20 ਲੱਖ ਰੁਪਏ ਦੀ ਲਾਗਤ ਨਾਲ ਮਿਲਕ ਮਸ਼ੀਨਾਂ/ ਮਿਲਕ-ਓ-ਟੈਸਟਰਾਂ/ ਬਲਕ ਮਿਲਕ ਕੂਲਿੰਗ ਯੂਨਿਟ (5000 ਲਿਟਰ ਤੱਕ) ਦੀ ਖਰੀਦ।
  • 26.50 ਲੱਖ ਰੁਪਏ ਦੀ ਲਾਗਤ ਨਾਲ ਦੇਸੀ ਦੁੱਧ ਉਤਪਾਦਾਂ ਦੇ ਨਿਰਮਾਣ ਲਈ ਡੇਅਰੀ ਪ੍ਰੋਸੈਸਿੰਗ ਉਪਕਰਣਾਂ ਦੀ ਖਰੀਦ।
  • 33 ਲੱਖ ਰੁਪਏ ਦੀ ਲਾਗਤ ਨਾਲ ਦੁੱਧ ਅਤੇ ਦੁੱਧ ਦੇ ਉਤਪਾਦਾਂ ਲਈ ਕੋਲਡ ਸਟੋਰੇਜ ਸੁਵਿਧਾਵਾਂ ਅਤੇ ਡੇਅਰੀ ਮਾਰਕੀਟਿੰਗ ਆਊਟਲੈਟ/ਡੇਅਰੀ ਪਾਰਲਰ ਬਣਾਉਣ ਲਈ 1.00 ਲੱਖ ਰੁਪਏ ਦੀ ਲਾਗਤ ਦੀ ਸੁਵਿਧਾ।
  • ਸਬਸਿਡੀਆਂ ਉੱਪਰ ਸੂਚੀਬੱਧ ਸਾਰੇ ਹਿੱਸਿਆਂ 'ਤੇ ਨਾਬਾਰਡ ਦੁਆਰਾ ਜਨਰਲ ਸ਼੍ਰੇਣੀ ਲਈ 25% ਸਬਸਿਡੀ ਅਤੇ SC/ST ਲਾਭਪਾਤਰੀਆਂ ਲਈ 33% ਸਬਸਿਡੀ ਦਿੱਤੀ ਜਾਂਦੀ ਹੈ।

eNaM, ePashuhaat, IndiaMart, Bigbasket, Milkbasket, Kisanrath (ਪਸ਼ੂਆਂ ਅਤੇ ਪਸ਼ੂਆਂ ਦੇ ਉਤਪਾਦਾਂ ਦੀ ਆਵਾਜਾਈ ਲਈ)

  1. ਟੈਲੀਵਿਜ਼ਨ (ਡੀ.ਡੀ. ਕਿਸਾਨ)
  2. ਰੇਡੀਓ (ਕਿਸਾਨ ਵਾਣੀ)
  3. ਕ੍ਰਿਸ਼ੀ ਵਿਗਿਆਨ ਕੇਂਦਰ
  4. ਰਾਜ ਖੇਤੀਬਾੜੀ/ ਵੈਟਨਰੀ ਯੂਨੀਵਰਸਿਟੀ (ਪੀ.ਏ.ਯੂ., ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ)
  5. ਸਾਹਿਤ: ਪੁਸਤਕਾਂ, ਰਸਾਲੇ (ਵਿਗਿਆਨਕ ਪਸ਼ੂ ਪਾਲਨ) ਆਦਿ
  6. ਟੈਲੀ-ਐਡਵਾਈਜ਼ਰੀ (ਕਿਸਾਨ ਕਾਲ ਸੈਂਟਰ, PPTAK)
  7. ਐਪਸ (ਵੈਟਨਰੀ ਯੂਨੀਵਰਸਿਟੀ ਦੇ ਡੇਅਰੀ ਪ੍ਰਜਨਨ, ਡੇਅਰੀ ਫਾਰਮਿੰਗ, ਬੱਕਰੀ ਪਾਲਣ, ਸੂਰ ਪਾਲਣ ਆਦਿ)

ਲੱਛਣਾਂ ਦਾ ਨਿਰੀਖਣ (ਬੇਚੈਨੀ, ਵਧੀ ਹੋਇ ਗਤਿਵਿਧਿਆਂ, ਵਾਰ-ਵਾਰ ਬੋਲਣਾ, ਯੋਨੀ ਤੋਂ ਸਾਫ਼ ਡਿਸਚਾਰਜ (ਸਰਵਾਈਕਲ ਡਿਸਚਾਰਜ), ਵਾਰ-ਵਾਰ ਪਿਸ਼ਾਬ ਆਉਣਾ ਆਦਿ; ਸਰਵਾਈਕਲ ਡਿਸਚਾਰਜ ਦੇ ਫਰਨ ਪੈਟਰਨ ਦੀ ਜਾਂਚ; ਟੀਜ਼ਰ ਜਾਂ ਟਰੈਂਡ ਬਲਦ ਦੀ ਪਰੇਡਿੰਗ ਰਾਹੀਂ।

ਕੱਚਾ ਦੁੱਧ ਬਹੁਤ ਸਾਰੇ ਜਰਾਸੀਮ/ਸੂਖਮਜੀਵਾਂ ਦਾ ਸਰੋਤ ਹੈ ਜਿਵੇਂ ਕਿ ਬਰੂਸੈਲਾ (ਬਰੂਸੀਲੋਸਿਸ ਦਾ ਕਾਰਨ ਬਣਦਾ ਹੈ), ਮਾਈਕੋਬੈਕਟੀਰੀਅਮ ਬੋਵਿਸ (ਟੀ.ਬੀ. ਦਾ ਕਾਰਨ ਬਣਦਾ ਹੈ), ਕੋਕਸੀਏਲਾ ਬਰਨੇਟੀ (ਕਿਊ ਬੁਖਾਰ ਦਾ ਕਾਰਨ ਬਣਦਾ ਹੈ), ਸਟੈਫ਼ੀਲੋਕੋਕਸ ਔਰੀਅਸ (ਫੂਡ ਪੁਆਇਜ਼ਨਿੰਗ ਜਾਂ ਜਹਰਵਾਦ ਦਾ ਕਾਰਨ ਬਣਦਾ ਹੈ), ਸਟੇਫਾਈਲੋਕੋਕਸ ਔਰੀਅਸ (ਗਲੇ ਵਿੱਚ ਖਰਾਸ਼ ਜਾਂ ਇਨਫੈਕਸ਼ਨ) ਆਦਿ।

ਪਸ਼ੂਆਂ ਨੂੰ ਕੁਦਰਤੀ ਤੌਰ ਤੇ ਹੋਣ ਵਾਲੀ ਦੁਰਘਟਨਾ ਤੋਂ ਬਚਾਉਣਾ ਸੰਭਵ ਨਹੀਂ ਹੈ ਪਰ ਕੁਝ ਪ੍ਰਬੰਧਨ ਦੇ ਨੁਕਤਿਆਂ ਦੇ ਨਾਲ ਜ਼ਖ਼ਮ ਹੋਣ ਦੀ ਸੰਭਾਵਨਾ ਜਾਂ ਤੀਬਰਤਾ ਨੂੰ ਰੋਕਿਆ ਜਾਂ ਘਟਾਇਆ ਜਾਂ ਸਕਦਾ ਹੈ ਜਿਵੇਂਕਿ:

  • ਪਸ਼ੂਆਂ ਨੂੰ ਲੋੜ ਮੁਤਾਬਕ ਥਾਂ 'ਤੇ ਰਿਹਾਇਸ਼ ਦਿਓ।
  • ਬਲਦਾਂ ਜਾਂ ਸਾਂਡਾਂ ਦੇ ਲੰਬੇ ਸਿੰਗਾਂ ਦੇ ਤਿੱਖੇ ਸਿਰੇ ਘਿਸ ਦੀਓ ਅਤੇ ਜੇਕਰ ਹੋ ਸਕੇ ਤਾਂ ਇਨ੍ਹਾਂ ਅਤੇ ਗਾਵਾਂ ਦੇ ਸਿੰਗ ਛੇਤੀ ਦਗ ਦੇਣੇ ਚਾਹੀਦੇ ਹਨ।
  • ਨੱਕ ਦੀ ਰੱਸੀ ਨੂੰ ਜ਼ਿਆਦਾ ਨਹੀਂ ਕੱਸਣਾ ਚਾਹੀਦਾ ਹੈ।
  • ਖਾਸ ਕਰਕੇ ਰਾਤ ਵੇਲੇ ਭਗਦੜ ਨੂੰ ਰੋਕਣ ਲਈ ਨਵੇਂ ਜੰਮੇ ਵੱਛਿਆਂ ਨੂੰ ਵੱਖ ਕਰਨਾ।
  • ਜਣੇਪੇ ਜਾਂ ਸੂਣ ਦੇ ਨੇੜੇ ਗਭਣ ਗਾਂ/ਮੱਝ ਨੂੰ ਵੱਖਰੇ ਵਾੜੇ ਵਿੱਚ ਰੱਖਣਾ।
  • ਤਿੱਖੇ ਜਾਂ ਨੁਕੀਲੇ ਉਪਕਰਣਾਂ ਨੂੰ ਅਜਿਹੀ ਜਗ੍ਹਾ 'ਤੇ ਰੱਖਣਾ ਜਿੱਥੇ ਪਸ਼ੂਆਂ ਦੁਆਰਾ ਪਹੁੰਚ ਨਾ ਕੀਤੀ ਜਾ ਸਕੇ।
  • ਤਾਰਾਂ ਦੀ ਵਾੜ ਵਾਲੇ ਖੇਤਰਾਂ ਵਿੱਚ ਚਰਾਉਣ ਦੌਰਾਨ ਜਾਨਵਰਾਂ ਦਾ ਪਿੱਛਾ ਕਰਨ ਤੋਂ ਬਚੋ।
  • ਆਪਣੇ ਪਸ਼ੂਆਂ ਨੂੰ ਤੇਜ਼ ਆਵਾਜਾਈ ਵਾਲੀ ਸੜਕ 'ਤੇ ਜਾਂ ਨੇੜੇ ਖੁਲਾ ਨਹੀਂ ਛੱਡੋ।
  • ਸਵੇਰੇ-ਸਵੇਰੇ, ਦੁੱਧ ਪਿਲਾਉਣ ਸਮੇਂ, ਖੁਆਉਣ/ਚਰਾਉਣ ਤੋਂ ਪਹਿਲਾਂ ਅਤੇ ਬਾਅਦ ਜਾਂ ਨਹਾਉਣ ਦੌਰਾਨ ਛੋਟੇ ਜ਼ਖਮਾਂ ਦੇ ਜਲਦੀ ਪ੍ਰਬੰਧਨ ਲਈ ਪਸ਼ੂਆਂ ਦਾ ਸਹੀ ਢੰਗ ਨਾਲ ਨਿਰੀਖਣ ਕਰੋ।

ਕੀਟਨਾਸ਼ਕਾਂ ਦੀ ਵਰਤੋਂ ਕਰਦੇ ਸਮੇਂ ਸਪਰੇਅ ਲੀਕ ਹੋਣ ਤੋਂ ਬਚੋ, ਸਪਰੇਅ ਕੀਤੇ ਹੋਏ ਫੀਡ ਅਤੇ ਚਾਰੇ, ਪੀਣ ਵਾਲੇ ਪਾਣੀ ਤੋਂ ਪਸ਼ੂਆਂ ਨੂੰ ਬਚਾਓ। ਕੀਟਨਾਸ਼ਕ ਦੇ ਸਰੋਤ ਤੋਂ ਜਾਨਵਰ ਨੂੰ ਦੂਰ ਰੱਖੋ।

ਨਾਈਟ੍ਰੋਜਨ ਵਾਲੀਆਂ ਖਾਦਾਂ ਅਤੇ ਨਦੀਨਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਤੋਂ ਪਰਹੇਜ਼ ਕਰੋ, ਸੋਕੇ ਜਾਂ ਬਰਸਾਤ ਦੇ ਤੁਰੰਤ ਬਾਅਦ ਹਰੇ-ਭਰੇ ਚਾਰੇ ਨੂੰ ਭੁੱਖੇ ਅਤੇ ਤਣਾਅ ਵਾਲੇ ਪਸ਼ੂਆਂ ਨੂੰ ਖੁਆਉਣ ਤੋਂ ਪਰਹੇਜ਼ ਕਰੋ, ਨਾਈਟ੍ਰੋਜਨ ਖਾਦ ਨਾਲ ਦੂਸ਼ਿਤ ਪਾਣੀ ਪੀਓਣ ਤੋਂ ਬਚਾਉ।