ਅਜਿਹੇ ਥਣ ’ਤੇ ਕੱਟ ਦਾ ਇਲਾਜ਼ ਆਪ੍ਰੇਸ਼ਨ ਰਾਹੀਂ (ਟਾਂਕੇ ਲਗਾ ਕੇ) ਕੀਤਾ ਜਾ ਸਕਦਾ ਹੈ। ਹਾਲ ਦੀ ਘੜੀ, ਥਣ ’ਤੇ ਲੱਗੇ ਕੱਟ ਨੂੰ ਚੰਗੀ ਤਰ੍ਹਾਂ ਸਾਫ਼ ਕਰਵਾ ਕੇ, ਟੇਪ ਕਰਵਾ ਲਵੋ। ਇਸ ਤੋਂ ਬਾਅਦ ਦਰਦਨਾਸ਼ਕ ਟੀਕਾ ਅਤੇ ਬਾਕੀ ਇਲਾਜ਼ ਲਈ ਆਪਣੇ ਨੇੜਲੇ ਵੈਟਨਰੀ ਡਾਕਟਰ ਨਾਲ ਸੰਪਰਕ ਕਰੋ ਅਤੇ ਜ਼ਰੂਰਤ ਪੈਣ ’ਤੇ ਡਾਕਟਰ ਦੀ ਸਲਾਹ ਨਾਲ ਯੂਨੀਵਰਸਿਟੀ ਵੈਟਨਰੀ ਹਸਪਤਾਲ ਜਾਂ ਜਿਲ੍ਹਾ ਪੱਧਰ ਦੇ ਹਸਪਤਾਲ ਵਿੱਚ ਲਿਆਉ। ਆਪਣੀ ਗਾਂ ਲਿਆਉਣ ਤੋਂ ਪਹਿਲਾਂ, ਕੱਟੇ ਥਣ ਦੀਆਂ ਫੋਟੋਆਂ/ ਵੀਡਿਓ ਨਾਲ, ਯੂਨੀਵਰਸਿਟੀ ਮਾਹਰਾਂ ਨਾਲ, ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਛਾਤੀ ਦਾ ਹਰਨੀਆਂ ਤਾਜ਼ੀਆਂ ਸੂਈਆਂ ਮੱਝਾਂ ਵਿੱਚ ਵਧੇਰੇ ਹੁੰਦਾ ਹੈ। ਇਸ ਅਲਾਮਤ ਵਿੱਚ ਛਾਤੀ ਦਾ ਪਰਦਾ ਕੰਮਜ਼ੋਰ ਹੋਣ ਕਰਕੇ ਫੱਟ ਜਾਂਦਾ ਹੈ, ਜਿਸ ਦਾ ਮੁੱਖ ਕਾਰਨ ਲਵੇਰੇ ਦੇ ਮਿਹਦੇ ਅੰਦਰ ਲੋਹ-ਵਸਤਾਂ (ਤਾਰਾਂ, ਮੋਖਾ, ਪੇਚ ਆਦਿ) ਹਨ ਜੋ ਕਿ ਮਿਲਦੇ ਅਤੇ ਛਾਤੀ ਦੇ ਪਰਦੇ ਵਿੱਚ ਚੁੱਭਣਾ ਹੈ। ਛਾਤੀ ਦੇ ਹਰਨੀਆਂ ਦਾ ਪੱਕਾ ਪਤਾ ਐਕਸ-ਰੇ ਅਤੇ ਅਲਟ੍ਰਾਸਾਊਂਡ ਵਿਧੀ ਰਾਹੀਂ ਲਗਾਇਆ ਜਾਂਦਾ ਹੈ। ਆਪ੍ਰੇਸ਼ਨ ਦੀ ਸਫਲਤਾ, ਹਰਨੀਆਂ ਦੀ ਜਲਦੀ ਪਛਾਣ, ਖੂਨ-ਜਾਂਚ ਦੀ ਰਿਪੋਰਟ, ਗੱਭਣ ਦੀ ਸਥਿਤੀ ਅਤੇ ਸਿਹਤ ਤੋਂ ਨਿਰਭਰ ਕਰਦੀ ਹੈ। 9 ਮਹੀਨਿਆਂ ਤੋਂ ਜ਼ਿਆਦਾ ਗੱਭਣ ਪਸ਼ੂਆਂ ਦਾ ਆਪ੍ਰੇਸ਼ਨ ਸੂਣ ਤੋਂ ਬਾਅਦ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਪਸ਼ੂ-ਪਾਲਣ ਨੂੰ ਮੱਝ ਦੇ ਆਪ੍ਰੇਸ਼ਨ ਲਈ ਘੱਟੋ-ਘੱਟ 2-3 ਦਿਨ ਯੂਨੀਵਰਸਿਟੀ ਹਸਪਤਾਲ ਵਿੱਚ ਰੁੱਲਣਾ ਪੈਂਦਾ ਹੈ। ਯੂਨੀਵਰਸਿਟੀ ਹਸਪਤਾਲ ਵਿੱਚ ਛਾਤੀ ਦੇ ਹਰਨੀਆਂ ਦੇ ਆਪ੍ਰੇਸ਼ਨ ਦੀ ਸਫਲਤਾ 90% ਤੋਂ ਵੱਧ ਹੈ।
ਇਹ ਲੱਛਣ ਅੰਤੜੀ ਦੇ ਬੰਨ੍ਹ, ਜੋ ਕਿ ਗੋਹੇ ਦਾ ਗੋਲਾ, ਚਾਰੇ ਦਾ ਗੋਲਾ, ਅੰਤੜੀ ਦਾ ਵਲ, ਇੱਕ ਅੰਤੜੀ ਦਾ ਦੂਜੀ ਅੰਤੜੀ ’ਚ ਵੜਨਾ, ਵੱਡੀ ਅੰਤੜੀ ਦਾ ਫੁੱਲਣਾ ਜਾਂ ਬੰਨ੍ਹ ਪੈਣਾ ਆਦਿ ਕਰਕੇ ਹੋ ਸਕਦਾ ਹੈ। ਅੰਤੜੀ ਦੇ ਬੰਨ੍ਹ ਦਾ ਕਾਰਣ ਅਤੇ ਜਗ੍ਹਾ ਲਈ ਖੂਨ ਦੀ ਜਾਂਚ, ਲਵੇਰੇ ਦੀ ਜਾਂਚ-ਪੜਤਾਲ ਐਕਸ-ਰੇ ਅਤੇ ਅਲਟ੍ਰਾਸਾਊਂਡ ਵਿਧੀ ਰਾਹੀਂ ਜਾਂਚ ਨਾਲ ਕੀਤਾ ਜਾ ਸਕਦਾ ਹੈ। ਇਨ੍ਹਾਂ ਟੈਸਟਾਂ ਦੇ ਆਧਾਰ ’ਤੇ ਲਵੇਰੇ ਨੂੰ ਦਵਾਈਆਂ ਜਾ ਆਪ੍ਰੇਸ਼ਨ ਰਾਹੀਂ ਇਲਾਜ਼ ਕੀਤਾ ਜਾਂਦਾ ਹੈ। ਘੱਟ ਦਿਨਾਂ ਤੋਂ ਬਿਮਾਰ ਲਵੇਰੇ ਜਲਦੀ ਠੀਕ ਹੋ ਜਾਂਦੇ ਹਨ।
ਹਾਂ ਜੀ, ਅਜਿਹੀ ਅਲਾਮਤ ਦਾ ਆਪ੍ਰੇਸ਼ਨ ਰਾਹੀਂ ਇਲਾਜ਼ ਸੰਭਵ ਹੈ, ਜੇਕਰ ਜ਼ੋਰ ਮਾਰਦੇ ਸਮੇਂ ਗੋਹੇ ਵਾਲੀ ਨਾਲੀ ਦੀ ਜਗ੍ਹਾ ਫੁੱਲਦੀ ਹੈ। ਇਸ ਅਲਾਮਤ ਨੂੰ ‘ਮੋਰੀ ਬੰਦ’ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਉਲਟ ਜਦੋਂ ‘ਮੋਰੀ ਬੰਦ’ ਅਲਾਮਤ ਯੁਕਤ ਕਈ ਦੁਆਰਾ ਜ਼ੋਰ ਮਾਰਨ ਦੇ ਬਾਵਜੂਦ ਗੋਹੇ ਵਾਲੀ ਨਾਲੀ ਦੀ ਜਗ੍ਹਾ ਨਹੀਂ ਫੁੱਲਦੀ ਤਾਂ ਇਸ ਤੋਂ ਭਾਵ ਇਹ ਹੈ ਕਿ ‘ਮੋਰੀ ਬੰਦ’ ਦੇ ਨਾਲ-ਨਾਲ ਵੱਡੀ ਅੰਤੜੀ ਦੇ ਕੁਝ ਭਾਗਾਂ ਦਾ ਵਿਕਾਸ ਨਹੀਂ ਹੋ ਸਕਿਆ। ਇਸ ਅਲਾਮਤ ਦਾ ਆਪ੍ਰੇਸ਼ਨ ਰਾਹੀਂ ਠੀਕ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਮੋਰੀ-ਬੰਦ ਅਲਾਮਤ ਜਾਨ-ਲੇਵਾ ਨਹੀਂ ਹੁੰਦੀ ਹੈ ਅਤੇ ਇਸ ਆਪ੍ਰੇਸ਼ਨ ਰਾਹੀਂ ਇਲਾਜ਼ ਕਰਵਾ ਲੈਣਾ ਚਾਹੀਦਾ ਹੈ ਅਤੇ ਦੁੱਧ ਪਿਲਾਉਣਾ ਜਾਰੀ ਰੱਖਣਾ ਚਾਹੀਦਾ ਹੈ।
ਇਹ ਅਲਾਮਤ ‘ਧੁੰਨੀ ਦਾ ਹਰਨੀਆ’ ਜਾਂ ‘ਧੁੰਨੀ ਦਾ ਫੋੜਾ’ ਹੋ ਸਕਦੇ ਹਨ। ਜੇਕਰ ਥੋੜਾ ਜਿਹਾ ਧੱਕਣ ਤੇ, ਇਹ ਸੋਜ ਅੰਦਰ ਵੱਲ ਨੂੰ ਚਲੀ ਜਾਂਦੀ ਹੈ ਤਾਂ ਇਹ ‘ਧੁੰਨੀ ਦਾ ਹਰਨੀਆ’ ਹੋ ਸਕਦਾ ਹੈ ਨਹੀਂ ਤਾਂ, ਲਵੇਰੇ ਦਾ ਚੈੱਕ-ਅੱਪ, ਖੂਨ-ਜਾਂਚ ਅਤੇ ਅਲਟ੍ਰਾਸਾਊਂਡ ਵਿਧੀ ਰਾਹੀਂ ਜਾਂਚ ਜ਼ਰੂਰੀ ਹੁੰਦਾ ਹੈ। ਦੋਨਾਂ ਅਲਾਮਤਾਂ ਦਾ ਆਪ੍ਰੇਸ਼ਨ ਰਾਹੀਂ ਇਲਾਜ਼ ਕਰਨਾ ਸੰਭਵ ਹੁੰਦਾ ਹੈ। ਕਿਸਾਨਾਂ ਨੂੰ ਸਲਾਹ ਹੈ ਕਿ ਅਜਿਹੇ ਕੱਟੂਆ-ਵੱਛੂਆ ਨੂੰ ਇਲਾਜ਼ ਲਈ ਲਿਆਉਣ ਤੋਂ ਪਹਿਲਾਂ, ਧੁੰਨੀ ਤੇ ਸੋਜ ਦੀਆਂ ਫੋਟੋਆਂ ਅਤੇ ਵੀਡਿਓ ਆਦਿ ਬਣਾ ਕੇ ਆਪਣੇ ਜ਼ਿਲ੍ਹੇ ਪੱਧਰ ਦੇ ਪਸ਼ੂ ਹਸਪਤਾਲਾਂ ਜਾਂ ਯੂਨੀਵਰਸਿਟੀ ਵੈਟਨਰੀ ਹਸਪਤਾਲਾਂ ਵਿੱਚ ਸਲਾਹ ਲਈ ਸੰਪਰਕ ਕਰਨਾ ਚਾਹੀਦਾ ਹੈ।
ਦੋ ਸਾਲਾਂ ਤੋਂ ਘੱਟ ਉਮਰ ਦੇ ਲਵੇਰਿਆਂ ਦੀ ਟੁੱਟੀ ਹੱਡੀ 6 ਹਫ਼ਤਿਆਂ ਦੇ ਅੰਦਰ-ਅੰਦਰ ਜੁੜ ਜਾਂਦੀ ਹੈ। ਦੋ ਸਾਲਾਂ ਤੋਂ ਵਧੇਰੇ ਉਮਰ ਦੀਆਂ ਮੱਝਾਂ-ਗਾਵਾਂ ਨੂੰ ਘੱਟੋ-ਘੱਟ ਦੋ ਮਹੀਨਿਆਂ ਬਾਅਦ ਐਕਸ-ਰੇ ਕਰਵਾਉਣ ਦੀ ਹਦਾਇਤ ਦਿੱਤੀ ਜਾਂਦੀ ਹੈ ਅਤੇ ਫਿਰ ਜੇਕਰ ਹੱਡੀ ਪੂਰੀ ਤਰ੍ਹਾਂ ਜੁੜ ਜਾਏ ਤਾਂ ਪਲੱਸਟਰ ਉਤਾਰਿਆ ਜਾਂਦਾ ਹੈ। ਜੇਕਰ ਪਲੱਸਟਰ ਲਗਾਉਣ ਸਮੇਂ ਟੁੱਟੀ ਹੱਡੀ ਦੀ ਜਗ੍ਹਾ ‘ਤੇ ਜ਼ਖ਼ਮ ਹੋਏ ਜਾਂ ਹੱਡੀ ਚਮੜੀ ਪਾੜ੍ਹ ਦੇ ਬਾਹਰ ਆ ਗਈ ਹੋਵੇ ਤਾਂ ਅਜਿਹੇ ਲਵੇਰਿਆਂ ਨੂੰ ਹਰੇਕ 15 ਦਿਨਾਂ ਬਾਅਦ ਚੈੱਕ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਪੱਲਸਟਰ ਦਾ ਗਿੱਲਾ ਹੋਣਾ ਜਾਂ ਬਦਬੂ ਦਾ ਆਣਾ ਖ਼ਤਰੇ ਦੀ ਨਿਸ਼ਾਨੀ ਹੈ ਅਤੇ ਪਲੱਸਟਰ ਦੁਬਾਰਾ ਲਗਾਉਣ ਦੀ ਹਦਾਇਤ ਦਿੱਤੀ ਜਾਂਦੀ ਹੈ। ਪਲੱਸਟਰ ਉਤਾਰਨ ਤੋਂ ਪਹਿਲਾਂ ਐਕਸ-ਰੇ ਕਰਵਾਉਣਾ ਜ਼ਰੂਰੀ ਹੁੰਦਾ ਹੈ।
ਨਹੀਂ, ਕੁੱਤੀ ਦਾ ਬੱਚੇਦਾਨੀ ਦਾ ਆਪ੍ਰੇਸ਼ਨ ਇੱਕ ਚੋਣਵਾਂ ਆਪ੍ਰੇਸ਼ਨ ਹੈ ਅਤੇ ਇਸ ਆਪ੍ਰੇਸ਼ਨ ਲਈ ਦਿਨ ਅਤੇ ਸਮਾਂ ਨਿਰਧਾਰਣ ਕਰਨਾ ਜ਼ਰੂਰੀ ਹੁੰਦਾ ਹੈ। ਕੁੱਤੀ ਪੂਰੀ ਤਰ੍ਹਾਂ ਤੰਦਰੁਸਤ ਹੋਣੀ ਚਾਹੀਦੀ ਹੈ ਅਤੇ ਉਹ ਗੱਭਣ ਜਾਂ ‘ਹੀਟ’ ਵਿੱਚ ਨਹੀਂ ਹੋਣੀ ਚਾਹੀਦੀ। ਕਈ ਵਾਰੀ ਆਪ੍ਰੇਸ਼ਨ ਤੋਂ ਪਹਿਲਾਂ/ ਆਪ੍ਰੇਸ਼ਨ ਸਮੇਂ ਕੁੱਝ ਖ਼ੂਨ ਟੈਸਟ ਵੀ ਕੀਤੇ ਜਾਂਦੇ ਹਨ। ਇਸ ਲਈ ਕੁੱਤੀ ਦੇ ਬੱਚੇਦਾਨੀ ਦੇ ਆਪ੍ਰੇਸ਼ਨ ਦੀ ਸਲਾਹ ਲਈ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰੋ।
ਇਹ ਨਿਸ਼ਾਨੀਆਂ ਪੇਟ ਵਿੱਚ ਦਰਦ (ਸੂਲ) ਦੀਆਂ ਹਨ ਜੋ ਘੋੜਿਆਂ ਵਿੱਚ ਬਹੁਤ ਹੁੰਦਾ ਹੈ ਅਤੇ ਇਹ ਇਲਾਜ ਦੀ ਲਾਪਰਵਾਹੀ ਕਾਰਣ ਜਾਨਲੇਵਾ ਵੀ ਹੋ ਸਕਦਾ ਹੈ। ਜਲਦੀ ਤੋਂ ਜਲਦੀ ਪੇਟ ਦੇ ਦਰਦ ਦਾ ਕਾਰਨ ਅਤੇ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ। ਆਪਣੇ ਨੇੜੇ ਦੇ ਵੈਟਨਰੀ ਡਾਕਟਰ ਨਾਲ ਜਲਦੀ ਸੰਪਰਕ ਕਰੋ। ਇਸ ਦਾ ਇਲਾਜ਼ ਦਵਾਈਆਂ ਨਾਲ ਜਾਂ ਆਪ੍ਰੇਸ਼ਨ ਰਾਹੀਂ ਕੀਤਾ ਜਾਂਦਾ ਹੈ।
ਇਹ ‘ਘੋੜੀ ਦਾ ਪਿੱਛੇ ਦਾ ਪਾਟਣਾ’ ਸੂਣ ਦੌਰਾਨ ਹੁੰਦਾ ਹੈ, ਜਦੋਂ ਜੰਮਣ ਵਾਲੇ ਬੱਚੇ ਦਾ ਇੱਕ ਪੈਰ ਗੋਹੇ ਅਤੇ ਪਿਸ਼ਾਬ ਦੀ ਨਾਲੀ ਦੇ ਵਿਚਕਾਰਲੇ ਪਰਦੇ ਵਿੱਚ ਫੱਸ ਜਾਏ। ਇਹ ਅਲਾਮਤ ਵਧੇਰੇ ਕਰ ਪਹਿਲੇ ਸੂਣ ਵਾਲੀਆਂ ਘੋੜੀਆਂ ਵਿੱਚ ਹੁੰਦਾ ਹੈ। ਇਸ ਅਲਾਮਤ ਦਾ ਆਪ੍ਰੇਸ਼ਨ ਰਾਹੀਂ ਇਲਾਜ 5-6 ਹਫ਼ਤਿਆਂ ਬਾਅਦ ਕੀਤਾ ਜਾਂਦਾ ਹੈ ਅਤੇ ਠੀਕ ਹੋਣ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਹੁੰਦੀ ਹੈ। ਇਸ ਅਲਾਮਤ ਦਾ ਬਹੁਤ ਜਲਦੀ ਆਪ੍ਰੇਸ਼ਨ ਕਰਨ ਉਪਰੰਤ ਟਾਂਕੇ ਨਹੀਂ ਟਿਕਦੇ ਅਤੇ ਇਹ ਦੁਬਾਰਾ ਫੱਟ ਜਾਂਦਾ ਹੈ। ਆਪ੍ਰੇਸ਼ਨ ਕਰਵਾਉਣ ਤੱਕ ਜ਼ਖ਼ਮ ਦੀ ਸਾਫ਼-ਸਫਾਈ ਅਤੇ ਸੰਭਾਲ ਕਰਨਾ ਜ਼ਰੂਰੀ ਹੁੰਦਾ ਹੈ। ਆਪਣੀ ਘੋੜੀ ਦਾ ਪਿੱਛੇ ਦੇ ਫੱਟਣ ਦੀਆਂ ਫੋਟੋਆਂ ਅਤੇ ਵੀਡਿਓ ਨਾਲ ਯੂਨੀਵਰਸਿਟੀ ਨਾਲ ਸੰਪਰਕ ਕਰੋ।